Plight of a mockingbird

ਵੇ ਮੈਂ ਉੱਡਦੇ ਉਹ ਪੰਛੀ ਨੂੰ ਪੁੱਛਿਆ
ਜੇ ਯਾਦ ਨਾ ਆਵੇ ਆਪਣੇ ਪਿਆਰ ਦੀ
ਕਹਿੰਦਾ ਕਿਸਮਤ ਮੇਰੀ ਇੰਝ ਲਿਖੀ ਉਹ ਰੱਬ ਨੇ 
ਰੁੱਖ ਦੇਖ ਦਿਲ ਤਰਸ ਜਾਵੇ ਯਾਦ ਜਦੋਂ ਆਵੇ ਯਾਰ ਦੀ 
ਕਹਿੰਦਾ ਅੰਬਰਾਂ ਵਿੱਚ ਲਿਖੀ ਜਿਸਦੀ ਤਕਦੀਰ ਹੋਵੇ 
ਕਿੰਝ ਜ਼ਮੀਨ ਤੇ ਵੱਸਣਾ ਉਹਨੇ 
ਹੱਦ ਉਸਦੀ ਜੇ ਲਿਖੀ ਅਖੀਰ ਹੋਵੇ 
ਦੁਨੀਆ ‘ ਨਵੇ ਸਜੱਣਾ ਨਾਲ ਬਣਾਉਣੀ ਸੌਖੀ ਵੇ
ਦਿਲ ‘ ਸਾਂਭ ਰੱਖਣੀ ਯਾਦ ਇਕ ਦੀ ਔਖੀ ਵੇ 
ਉਹ ਪੰਛੀ ਨਾਲ ਜਦ ਕੀਤੀ ਮੈਂ ਗਲ ਆਪਣੇ ਯਾਰ ਦੀ 
ਕਹਿੰਦਾ ਇਜ਼ਹਾਰ ਭਾਂਵੇ ਨਾ ਕਰੇ ਰੋਜ਼ ਵੇ
ਮੈਂ ਉਡਾਰੀ ਉਸ ਦੇ ਪਿੰਡ ਦੀ ਭਰਦਾ ਜਦ 
ਯਾਦ ਉਹ ਵੀ ਕਰੇ ਨਾਲ ਕਰੇ ਅਫ਼ਸੋਸ ਵੇ
ਕਹਿੰਦਾ ਬਾਗ ਵਿਚ ਉੱਗੇ ਫੁੱਲਾਂ ਵਾਂਗ ਉਹਦਾ ਹੱਸਣਾ ਬਹੁਤ ਪਿਆਰਾ ਲਗਦਾ
ਇਹ ਮੀਂਹ ਇਹ ਬੱਦਲ ਸੁਨੇਹਾ ਮੇਰੇ ਸੁੱਪਣੇ ਦਾ ਜਾਪੇ 
ਜਿਵੇਂ ਉਹਦਾ ਪਿਆਰ ਮੇਰੇ ਲਈ ਸਹਾਰਾ ਰੱਬ ਦਾ 
ਲਿਖਦਾ ਭਾਂਵੇ ਤੂੰ ਉਸਦੀ ਯਾਦ ‘ ਹੋਵੇਂ 
ਦਿਲ ਤੇਰਾ ਵੀ ਮਹਿਸੂਸ ਕਰੇ ਦੁੱਖ ਨੇ ਜੋ ਦੂਰ ਹੌਂਣ ਦੇ ਕਈ 
ਇਹ ਅਸਮਾਨ ਮੈਂਨੂੰ ਯਾਦ ਕਰਾਕੇ ਰੋਜ ਮਜਬੂਰ ਕਰੇ ਰੌਣ ਦੇ ਲਈ 
ਉਹ ਹੱਸਦੀ ਤਾਂ ਸ਼ਾ ਵੀ ਸਵੇਰ ਵਾਂਗ ਚੱੜ ਉਠੇ
ਯਾਰ ਦੀਆਂ ਕੂਕਾਂ ਨੂੰ ਰੁੱਖਾਂ ਦੀਆਂ ਦਰਾਰਾਂ ‘ ਭੁੱਲਾਉਣ ਦੇ ਲਈ 
ਉਹਨੂੰ ਪਿਆਰ ਦੀਆਂ ਹੂਕਾਂ ਨਾਲ ਮਨਾਉਣ ਦੇ ਲਈ 
ਚੰਨ ਤਾਰੇ ਵੀ ਗੱਲਾਂ ਕਰਕੇ ਉਡੀਕ ਕਰਨ ਉਹਦੇ ਛੱਤ ਤੇ ਆਉਣ ਦੀ
ਕੋਸ਼ਿਸ਼ ਕਰਨ ਉਹਨੂੰ ਹੱਸਾਉਣ ਦੀ 
ਦੀਵੇ ਦੀ ਰੋਸ਼ਣੀ ਦਸ ਨਾ ਪਾਵੇ ਲਾਲੀ ਉਹਦੇ ਮੁੱਖੜੇ ਦੀ
ਕੋਸ਼ਿਸ਼ ਪੰਛੀ ਭਰਨੇ ਦੀ ਪੂਰੀ ਕਰੇ ਦਿਲ ਦੇ ਉਸ ਟੁਕੜੇ ਦੀ 

Comments